ਭਾਰਤੀ ਮੂਲ ਦੇ ਪਹਿਲਵਾਨ ਨੇ ਜਿੱਤਿਆ ਮਿਕਸਡ ਮਾਰਸ਼ਲ ਆਰਟਸ ਦੇ ਜੇਤੂ ਦਾ ਖਿਤਾਬ

ਭਾਰਤੀ ਮੂਲ ਦੇ ਅਰਜਨ ਸਿੰਘ ਭੁੱਲਰ, ਜੋ ਕਿ ਕੈਨੇਡਾ ਵਿੱਚ ਪਲੇ ਹਨ, ਨੇ ਬੀਤੇ ਦਿਨੀਂ ਮਿਕਸਡ ਮਾਰਸ਼ਲ ਆਰਟਸ ਦੇ ਹੈਵੀ ਵੇਟ ਚੈਂਪੀਅਨਸ਼ਿਪ ਵਿੱਚ ਜਿੱਤ ਕੇ ਭਾਰਤ ਨੂੰ ਜਿੱਤ ਦਵਾਈ ਹੈ। ਉਸ ਨੇ 2016 ਤੋਂ ਹੈਵੀ ਵੇਟ ਚੈਂਪੀਅਨ ਰਹੇ ਬਰੈਡਨ ਵੈਰਾ ਨੂੰ ਹਰਾ ਕੇ ਇਹ ਖਿਤਾਬ ਹਾਸਿਲ ਕੀਤਾ ਹੈ। ਪਹਿਲਾਂ ਇਹ ਮੈਚ 2020 ਵਿੱਚ ਹੋਣਾ ਸੀ ਪਰ ਕਰੋਨਾ ਕਰਕੇ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਇਹ ਮੁਕਾਬਲਾ ਹੁਣ ਹੋਇਆ ਜਿਸ ਵਿੱਚ ਭਾਰਤ ਲਈ ਇੱਕ ਖਿਤਾਬ ਅਰਜਨ ਨੇ ਹਾਸਿਲ ਕੀਤਾ ਹੈ।

ਅਰਜਨ ਮੁਖ ਰੂਪ ਵਿੱਚ ਜਲੰਧਰ ਜ਼ਿਲ੍ਹੇ ਦੇ ਇੱਕ ਪਿੰਡ ਬਿੱਲੀ ਭੁੱਲਰ ਦਾ ਨਿਵਾਸੀ ਹੈ ਤੇ ਕੈਨੇਡਾ ਵਿੱਚ ਵੱਡਾ ਹੋਇਆ ਹੈ। ਉਸ ਨੇ ਪਹਿਲਾਂ ਵੀ ਕਈ ਮੁਕਾਬਲਿਆਂ ਵਿੱਚ ਭਾਰਤ ਲਈ ਸੋਨੇ ਦੇ ਤਗਮੇ ਜਿੱਤੇ ਹਨ। ਉਸ ਨੇ ਆਪਣੀ ਜਿੱਤ ਮਗਰੋਂ ਕਿਹਾ ਕਿ ਇਹ ਮੁਕਾਬਲਾ ਮੁਲਤਵੀ ਹੋਣ ਕਰਕੇ ਉਸ ਨੂੰ ਇਸ ਦੀ ਤਿਆਰੀ ਕਰਨ ਲਈ ਕਾਫੀ ਸਮਾਂ ਮਿਲ ਗਿਆ ਸੀ ਜਿਸ ਦੇ ਫਲ ਸਵਰੂਪ ਉਸ ਨੂੰ ਇਹ ਜਿੱਤ ਹਾਸਿਲ ਹੋਈ ਹੈ। ਉਸ ਦੀ ਇਹ ਜਿੱਤ ਸਾਰੇ ਪੰਜਾਬੀਆਂ ਲਈ ਮਾਨ ਦੀ ਗੱਲ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬ ਦਾ ਨਾਂ ਰੋਸ਼ਨ ਕਰਦਾ ਰਹੇਗਾ।

Liked this? Share with others
Leave a Comment
Share