ਕਿਸਾਨਾਂ ਨੇ 26 ਮਈ ਨੂੰ ਕਾਲਾ ਦਿਵਸ ਐਲਾਨਿਆ

ਕਰੋਨਾ ਤੋਂ ਪਰ੍ਹੇ ਪਿਛਲੇ 6 ਮਹੀਨਿਆਂ ਤੋਂ ਪੰਜਾਬ ਦਾ ਕਿਸਾਨ ਆਪਣੇ ਹੱਕਾਂ ਲਈ ਪੂਰੀ ਜੱਦੋ ਜਹਿਦ ਕਰ ਰਿਹਾ ਹੈ ਤੇ ਇਸ ਦੇ ਫਲ ਸਵਰੂਪ ਅਜੇ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਹੈ। ਅੱਜ 26 ਮਈ 2021 ਨੂੰ ਕਿਸਾਨਾਂ ਨੂੰ ਧਰਨੇ ਉੱਤੇ ਬੈਠਿਆਂ ਨੂੰ ਪੂਰੇ 6 ਮਹੀਨੇ ਹੋ ਗਏ ਹਨ। ਇਹਨਾਂ 6 ਮਹੀਨਿਆਂ ਵਿੱਚ ਉਹਨਾਂ ਨੇ ਉਹ ਸਭ ਔਕੜਾਂ ਦਾ ਸਾਹਮਣਾ ਕੀਤਾ ਜਿਸ ਬਾਰੇ ਸੋਚ ਕੇ ਵੀ ਸਾਡੇ ਅੰਦਰ ਇੱਕ ਭਾਂਬੜ ਜਿਹੀ ਮੱਚ ਜਾਂਦੀ ਹੈ। ਪੁਲਿਸ ਤੇ ਸਰਕਾਰ ਨੇ ਬਹੁਤ ਤਰ੍ਹਾਂ ਨਾਲ ਕਿਸਾਨਾਂ ਨੂੰ ਰੋਕਣਾ ਚਾਹਿਆ ਪਰ ਉਹਨਾਂ ਨੇ ਹਾਰ ਨਾ ਮੰਨਦੇ ਹੋਏ ਅੱਗੇ ਵਧਣ ਅਤੇ ਇਸ ਕਾਲੇ ਕਾਨੂੰਨ ਦਾ ਵਿਰੋਧ ਕਰਨ ਦਾ ਨਿਰਣਾ ਕੀਤਾ।

ਅੱਜ ਇਹ 6 ਮਹੀਨਿਆਂ ਦੇ ਪੂਰੇ ਹੋਣ ਤੇ ਕਿਸਾਨਾਂ ਵੱਲੋਂ 26 ਮਈ ਨੂੰ ਕਾਲਾ ਦਿਵਸ ਵੱਜੋਂ ਮਨਾਇਆ ਜਾ ਰਿਹਾ ਹੈ। ਸਰਕਾਰ ਦੇ ਕਿਸਾਨੀ ਲਈ ਲਿਆਂਦੇ ਗਏ ਕਾਲੇ ਕਾਨੂੰਨਾਂ ਕਰਕੇ ਛੇ ਮਹੀਨਿਆਂ ਤੋਂ ਆਪਣੀ ਲੜਾਈ ਲੜ ਰਹੇ ਕਿਸਾਨਾਂ ਨੇ ਇਹ ਦਿਨ ਕਾਲਾ ਦਿਵਸ ਮਨਾਉਣ ਦਾ ਸੋਚਿਆ। ਅਸੀਂ ਉਮੀਦ ਕਰਦੇ ਹਾਂ ਕਿ ਕਿਸਾਨਾਂ ਨੂੰ ਉਹਨਾਂ ਦਾ ਬਣਦਾ ਹੱਕ ਛੇਤੀ ਤੋਂ ਛੇਤੀ ਮਿਲ ਜਾਵੇ ਤਾਂ ਕਿ ਜੋ ਔਕੜਾਂ ਉਹਨਾਂ ਨੇ ਸਹੀਆਂ ਹਨ, ਉਹਨਾਂ ਦਾ ਅਖੀਰ ਤੇ ਮੁੱਲ ਪੈ ਜਾਵੇ।

ਕਿਸਾਨ ਮਜਦੂਰ ਏਕਤਾ ਜਿੰਦਾਬਾਦ

Liked this? Share with others

Leave a Reply

Your email address will not be published. Required fields are marked *