ਪੰਜਾਬ ਦੇ 10 ਮਸ਼ਹੂਰ ਗਾਇਕਾਂ ਦੇ ਸ਼ੁਰੂਆਤੀ ਗੀਤ

ਪੰਜਾਬੀ ਸੰਗੀਤ ਜਗਤ ਵਿੱਚ ਰੋਜ਼ ਵਾਂਗੂ ਹੀ ਨਵੇਂ ਗੀਤਕਾਰ ਉਭਰਦੇ ਹਨ ਤੇ ਇਹਨਾਂ ਦੀ ਸ਼ੁਰੂਆਤ ਕਿਸੇ ਨੇ ਕਿਸੇ ਗਾਣੇ ਤੋਂ ਹੁੰਦੀ ਹੈ ਜੋ ਕਿ ਇਹਨਾਂ ਦੇ ਕੰਮ ਨੂੰ ਲੋਕਾਂ ਅੱਗੇ ਪੇਸ਼ ਕਰਦਾ ਹੈ। ਅਜੇ ਅਸੀਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕੁਝ ਕਲਾਕਾਰਾਂ ਦੇ ਸਭ ਤੋਂ ਪਹਿਲੇ ਗੀਤਾਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ।

10 Famous Punjabi Singer’s First Ever Song

1 ਕਾਕਾ

ਕਾਕਾ ਹਾਲ ਹੀ ਵਿਚ ਆਪਣੇ ਕੁਝ ਗੀਤਾਂ ਕਰਕੇ ਸੁਰਖੀਆਂ ਵਿੱਚ ਆਇਆ ਹੈ। ਇਸ ਦਾ ਸਭ ਤੋਂ ਪਹਿਲਾਂ ਗੀਤ ‘ ਕਹਿ ਲੈਣ ਦੇ ‘ ਹੈ ਜੋ ਕਿ 25 ਅਕਤੂਬਰ 2020 ਨੂੰ ਰਿਲੀਜ਼ ਹੋਇਆ ਸੀ। ਇਸ ਗੀਤ ਤੋਂ ਬਾਅਦ ਕਾਕਾ ਚਰਚਾ ਵਿੱਚ ਆ ਗਿਆ ਸੀ ਤੇ ਇਹ ਗੀਤ ਕਾਕੇ ਨੇ ਖੁਦ ਹੀ ਗਾਇਆ ਅਤੇ ਲਿਖਿਆ ਹੈ। ਇਸ ਤੋਂ ਬਾਅਦ ਕਾਕੇ ਦੇ ਹੋਰ ਗਾਣੇ ਜਿਵੇਂ ਤੀਜੀ ਸੀਟ, ਆਸ਼ਿਕ਼ ਪੁਰਾਣਾ, ਕਾਲਾ ਰੰਗ ਆਦਿ ਬਹੁਤ ਸਰਹਾਏ ਗਏ ਹਨ।

2 ਅਰਜਨ ਢਿੱਲੋਂ

ਅਰਜਨ ਢਿੱਲੋਂ ਆਪਣੇ ਗੀਤਾਂ ਕਰਕੇ ਚਰਚਾ ਵਿੱਚ ਹੈ ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਉਸ ਦਾ ਪਹਿਲਾ ਗੀਤ ਤਰਸੇਮ ਜੱਸੜ ਅਤੇ ਨਿਮਰਤ ਖ਼ੈਰਾ ਦੀ ਫ਼ਿਲਮ ਅਫਸਰ ਲਈ ਕੀਤਾ ਸੀ। ਇਸ ਗੀਤ ਦਾ ਨਾਮ ‘ਇਸ਼ਕ ਜਿਹਾ’ ਸੀ ਅਤੇ ਇਹ ਗਾਣਾ ਯੂਟਿਊਬ ਉੱਤੇ ਸਤੰਬਰ 2018 ਵਿੱਚ ਪਾ ਦਿੱਤਾ ਗਿਆ ਸੀ।ਇਸ ਗੀਤ ਦੇ ਬੋਲ ਅਰਜਨ ਢਿੱਲੋਂ ਨੇ ਖੁਦ ਹੀ ਲਿਖੇ ਸਨ ਤੇ ਇਸ ਦੇ ਨਾਲ ਇਸ ਗਾਣੇ ਨੂੰ ਆਪਣੀ ਹੀ ਆਵਾਜ਼ ਦਿੱਤੀ।

3 ਪ੍ਰੇਮ ਢਿੱਲੋਂ

ਪ੍ਰੇਮ ਢਿੱਲੋਂ ਦਾ ਸਭ ਤੋਂ ਪਹਿਲਾਂ ਗੀਤ ‘ਚੰਨ ਮਿਲਾਉਂਦੀ’ ਰਿਹਾ ਜਿਸ ਨੂੰ ਹੈਰੀ ਮੋਗਾ ਦੁਆਰਾ ਲਿਖਿਆ ਗਿਆ ਸੀ। ਇਸ ਗਾਣੇ ਨੂੰ 26 ਅਕਤੂਬਰ 2017 ਵਿੱਚ ਰਿਲੀਜ਼ ਕੀਤਾ ਗਿਆ ਸੀ ਅਤੇ ਇਸ ਵਿੱਚ ਪ੍ਰੇਮ ਢਿੱਲੋਂ ਦੇ ਨਾਲ ਨਾਲ ਸਾਰਾ ਗੁਰਪਾਲ ਨੇ ਅਭਿਨੈ ਕੀਤਾ ਹੈ। ਇਸ ਤੋਂ ਬਾਅਦ 2020 ਤੇ 2021 ਦੇ ਸ਼ੁਰੂਆਤੀ ਦੌਰ ਵਿੱਚ ਪ੍ਰੇਮ ਢਿੱਲੋਂ ਦੇ ਬਹੁਤ ਗਾਣੇ ਆਏ ਹਨ ਜੋ ਕਿ ਲੋਕਾਂ ਨੇ ਬਹੁਤ ਪਸੰਦ ਕੀਤੇ ਹਨ।

4 ਦਿਲਪ੍ਰੀਤ ਢਿੱਲੋਂ

ਦਿਲਪ੍ਰੀਤ ਢਿੱਲੋਂ ਨੇ ਪੰਜਾਬੀ ਸੰਗੀਤ ਵਿੱਚ ਆਪਣਾ ਪੈਰ ‘ ਗੁੰਡੇ ਨੰ 1’ ਨਾਮ ਦੇ ਗੀਤ ਤੋਂ ਕੀਤਾ। ਇਹ ਗੀਤ 25 ਅਕਤੂਬਰ 2014 ਨੂੰ ਰਿਲੀਜ਼ ਹੋਇਆ ਸੀ। ਇਸ ਗੀਤ ਦੀ ਵੀਡੀਓ ਵਿੱਚ ਦਿਲਪ੍ਰੀਤ ਢਿੱਲੋਂ ਦੇ ਨਾਲ ਉਹਨਾਂ ਦੀ ਸਹਾਇਕ ਕਲਾਕਾਰ ਵਜੋਂ ਸਾਰਾ ਗੁਰਪਾਲ ਨੇ ਕੰਮ ਕੀਤਾ ਹੈ। ਇਸ ਗੀਤ ਨੇ ਆਉਂਦਿਆ ਹੀ ਲੋਕਾਂ ਦੇ ਦਿਲ ਵਿੱਚ ਘਰ ਕਰ ਲਿਆ ਸੀ ਜਿਸ ਕਰਕੇ ਦਿਲਪ੍ਰੀਤ ਨੂੰ ਆਪਣੇ ਪਹਿਲੇ ਹੀ ਗਾਣੇ ਨਾਲ ਬਹੁਤ ਪ੍ਰਸਿੱਧੀ ਮਿਲੀ।

5 ਯੋ ਯੋ ਹਨੀ ਸਿੰਘ

ਹਨੀ ਸਿੰਘ ਦੇ ਮੁੱਖ ਤੌਰ ਵਿੱਚ ਦੋ ਗਾਣੇ ਅਜਿਹੇ ਹਨ ਜੋ ਉਸ ਦੇ ਸ਼ੁਰੂਆਤੀ ਦੌਰ ਦੇ ਮੰਨੇ ਜਾਂਦੇ ਹਨ। ਉਹਨਾ ਵਿੱਚੋਂ ਇੱਕ ਬ੍ਰਾਊਨ ਰੰਗ ਅਤੇ ਦੂਜਾ ਬਗ਼ਾਨੀ ਨਾਰ ਹੈ। ਪਰ ਸਹੀ ਮਾਇਨੇ ਵਿੱਚ ਬਗ਼ਾਨੀ ਨਾਰ ਨੂੰ ਹੀ ਇਹਨਾਂ ਦਾ ਪਹਿਲਾ ਗਾਣਾ ਮੰਨਿਆ ਜਾਂਦਾ ਹੈ। ਇਹ ਗੀਤ ਹੁਨੀ ਸਿੰਘ ਨੇ ਬਾਦਸ਼ਾਹ ਨਾਲ ਮਿਲ ਕੇ ਕੀਤਾ ਸੀ। ਇਹ ਗੀਤ 2006 ਵਿੱਚ ਰਿਲੀਜ਼ ਹੋਇਆ ਸੀ ਤੇ ਇਸ ਤੋਂ ਬਾਅਦ ਹੁਨੀ ਸਿੰਘ ਨੇ ਬਹੁਤ ਸਾਰੇ ਗਾਣੇ ਕੀਤੇ।

6 ਦਿਲਜੀਤ ਦੋਸਾਂਝ

ਦਿਲਜੀਤ ਦੋਸਾਂਝ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਸ਼ੁਰੂਆਤ ਕਿਸੇ ਗਾਣੇ ਤੋੰ ਨਹੀਂ ਬਲਕਿ ਐਲਬਮ ਤੋਂ ਕੀਤੀ। ਇਸ ਐਲਬਮ ਦਾ ਨਾਮ ‘ ਇਸ਼ਕ ਦਾ ਊੜਾ ਐੜਾ ‘ ਸੀ ਜਿਸ ਵਿੱਚ ਪੂਰੇ 8 ਗੀਤ ਸਨ ਜੋ ਕਿ ਇੱਕੋ ਹੀ ਦਿਨ ਰਿਲੀਜ਼ ਕੀਤੇ ਸਨ। ਇਸ ਐਲਬਮ ਵਿੱਚ ‘ ਟੁੱਟ ਜੂ ਤੜੱਕ ਕਰਕੇ’ ,’ ਇਸ਼ਕ ਦਾ ਊੜਾ ਐੜਾ’ , ‘ ਪਿਆਰ ਦੀਆਂ ਗੱਡੀਆਂ’ ,’ ਬੋਲੀਆਂ’ , ‘ ਕੁੜੀਆਂ ਵਰਗਾ ਮੁੰਡਾ’ , ‘ ਸੱਜਣ ਪੁਰਾਣੇ ਨਹੀਂ ਲੱਭਣੇ’, ‘ ਬਾਪੂ ਸਾਡਾ ਨਹੀਂ ਮੰਨਦਾ’ ਅਤੇ ‘ ਆਜਾ ਮੇਰੀਏ ਜਾਨੇ’ ਗੀਤ ਸ਼ਾਮਿਲ ਸਨ।

7 ਮਨਕੀਰਤ ਔਲਖ

ਮਨਕੀਰਤ ਔਲਖ ਦਾ ਪਹਿਲਾ ਗਾਣਾ 22 ਨਵੰਬਰ 2014 ਵਿਚ ਰਿਲੀਜ਼ ਹੋਇਆ ਸੀ ਜਿਸ ਦਾ ਨਾਮ ‘ ਦਰਸ਼ਨ ਕਰਕੇ ‘ ਸੀ। ਉਸ ਤੋਂ ਬਾਅਦ ਮਨਕੀਰਤ ਦੇ ਹੋਰ ਗਾਣੇ ਜਿਵੇ ਜੁਗਾੜੀ ਜੱਟ, ਗੱਲਾਂ ਮਿੱਠੀਆਂ ਆਦਿ ਆਏ ਜੋ ਕਿ ਲੋਕਾਂ ਨੇ ਬਹੁਤ ਪਸੰਦ ਕੀਤੇ ਹਨ। ਸ਼ੁਰੂਆਤੀ ਦੌਰ ਮਨਕੀਰਤ ਲਈ ਭਾਵੇਂ ਚੁਣੌਤੀਆਂ ਭਰਿਆ ਸੀ ਪਰ ਹੁਣ ਉਸ ਨੇ ਪੰਜਾਬੀ ਇੰਡਸਟਰੀ ਵਿੱਚ ਆਪਣੇ ਪੈਰ ਜਮਾ ਲਏ ਹਨ ਤੇ ਸਰੋਤਿਆਂ ਨੇ ਵੀ ਉਸ ਨੂੰ ਬਹੁਤ ਪਿਆਰ ਦਿੱਤਾ ਹੈ।

8 ਐਮੀ ਵਿਰਕ

ਐਮੀ ਵਿਰਕ ਨੇ ਆਪਣੀ ਸ਼ੁਰੂਆਤ ‘ ਚੰਡੀਗੜ੍ਹ ਦੀਆਂ ਕੁੜੀਆਂ’ ਨਾਮ ਦੀ ਐਲਬਮ ਰਿਲੀਜ਼ ਕਰਕੇ ਕੀਤੀ ਸੀ। ਇਸ ਐਲਬਮ ਵਿੱਚ ਕੁੱਲ ਸੱਤ ਗਾਣੇ ਸਨ ਜੋ ਕਿ ਇੱਕ ਇੱਕ ਕਰਕੇ ਰਿਲੀਜ਼ ਕੀਤੇ ਗਏ ਸਨ। ਇਸ ਐਲਬਮ ਵਿੱਚ ‘ ਫੈਮਸ ਜੱਟ’ , ‘ ਹੀਰਾਂ ‘ ,’ ਸੁਭਾਅ ‘, ‘ ਦੋ ਦੋ ਨੇ’, ਫੀਲਿੰਗ, ‘ ਪਿੰਡ’ ,’ ਚੰਡੀਗੜ੍ਹ ਦੀਆਂ ਕੁੜੀਆਂ’ ਨਾਮ ਦੇ ਗੀਤ ਸ਼ਾਮਿਲ ਹਨ। ਇਸ ਐਲਬਮ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਅਤੇ ਇਸ ਤੋਂ ਬਾਅਦ ਦੀ ਐਮੀ ਦੀ ਸਫ਼ਲ ਕਹਾਣੀ ਬਾਰੇ ਸਭ ਨੂੰ ਪਤਾ ਹੀ ਹੈ।

9 ਬੱਬੂ ਮਾਨ

ਪੰਜਾਬੀ ਇੰਡਸਟਰੀ ਦੇ ਉਸਤਾਦ ਮਾਨ ਸਾਬ ਨੇ ਆਪਣਾ ਪਹਿਲਾ ਗੀਤ 1997 ਵਿਚ ਕੀਤਾ। ਇਸ ਗੀਤ ਦਾ ਨਾਮ ‘ ਚੋਰ’ ਰੱਖਿਆ ਗਿਆ ਸੀ। ਉਹਨਾਂ ਦੇ ਇਸ ਗਾਣੇ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਇਸ ਗੀਤ ਨੂੰ ਬੱਬੂ ਮਾਨ ਨੇ ਖੁਦ ਲਿਖਿਆ ਅਤੇ ਗਾਇਆ ਸੀ । ਇਸ ਦੇ ਨਾਲ ਹੀ ਇਸ ਗਾਣੇ ਦਾ ਮਿਊਜ਼ਿਕ ਵੀ ਬੱਬੂ ਮਾਨ ਨੇ ਖੁਦ ਹੀ ਦਿੱਤਾ ਸੀ। ਮਾਨ ਸਾਬ ਦੀ ਪ੍ਰਸਿੱਧੀ ਤੋਂ ਤਾਂ ਬੱਚਾ ਬੱਚਾ ਵਾਕਿਫ ਹੈ ਤੇ ਅੱਜ ਵੀ ਇਹਨਾਂ ਦੇ ਪੁਰਾਣੇ ਗੀਤ ਦਰਸ਼ਕਾਂ ਹੁੰਮ ਹੁਮਾ ਕੇ ਸੁਣਦੇ ਹਨ।

10 ਗੈਰੀ ਸੰਧੂ


ਗੈਰੀ ਸੰਧੂ ਨੇ ਆਪਣੇ ਮਿਊਜ਼ਿਕ ਕਰੀਅਰ ਦੀ ਸ਼ੁਰੂਆਤ ਇਕ ਐਲਬਮ ਤੋਂ ਕੀਤੀ ਜਿਸ ਦਾ ਨਾਮ ਫਰੈਸ਼ ਸੀ। ਇਸ ਐਲਬਮ ਵਿੱਚ ਕੁੱਲ 6 ਗੀਤ ਸਨ ਜਿਹਨਾਂ ਵਿੱਚ ਸਾਹਾਂ ਤੋਂ ਪਿਆਰਿਆ, ਫਰੈਸ਼, ਦਿਲ ਦੇ ਦੇ, ਮੈਂ ਨੀ ਪੀਂਦਾ, ਟੋਹਰ ਅਤੇ ਟੱਲੀ ਸ਼ਾਮਿਲ ਹਨ। ਇਹਨਾਂ ਗੀਤਾਂ ਵਿੱਚੋ ਦੋ ਗਾਣੇ ਸਾਹਾਂ ਤੋਂ ਪਿਆਰਿਆ ਅਤੇ ਮੈਂ ਨੀ ਪੀਂਦਾ 11 ਨਵੰਬਰ 2011 ਨੂੰ ਰਿਲੀਜ਼ ਕਰ ਦਿੱਤੇ ਗਏ ਸਨ ਜਦ ਕਿ ਦੂਜੇ ਗਾਣੇ ਬਾਅਦ ਵਿੱਚ ਰਿਲੀਜ਼ ਕੀਤੇ ਗਏ ਸਨ।

Liked this? Share with others
Leave a Comment
Share