ਪੰਜਾਬ ਦੇ 10 ਮਸ਼ਹੂਰ ਗਾਇਕਾਂ ਦੇ ਸ਼ੁਰੂਆਤੀ ਗੀਤ (ਭਾਗ-2)

ਪੰਜਾਬੀ ਗਾਇਕਾਂ ਦੇ ਸ਼ੁਰੂਆਤੀ ਦੌਰ ਦੇ ਗਾਣਿਆਂ ਦਾ ਅਸੀਂ ਅੱਜ ਤੁਹਾਡੇ ਲਈ ਦੂਜਾ ਭਾਗ ਲੈ ਕੇ ਆਏ ਹਾਂ ਜਿਸ ਵਿੱਚ 10 ਹੋਰ ਕਲਾਕਾਰਾਂ ਦੇ ਕਰਿਅਰ ਦੇ ਪਹਿਲੇ ਗੀਤਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

1 ਏ. ਪੀ. ਢਿੱਲੋਂ

r nait
ra nait first song
first song of fmous punjabi singer

ਏ. ਪੀ. ਢਿੱਲੋਂ ਪੰਜਾਬੀ ਸੰਗੀਤ ਜਗਤ ਦੇ ਉਭਰਦੇ ਗਾਇਕਾਂ ਵਿੱਚੋਂ ਇੱਕ ਹੈ। ਉਸ ਦਾ ਪਹਿਲਾ ਗਾਣਾ 7 ਨਵੰਬਰ 2019 ਨੂੰ ਰਿਲੀਜ਼ ਹੋਇਆ ਸੀ। ਉਸ ਗਾਣੇ ਦਾ ਨਾਮ ‘ ਫੇਕ’ ਰੱਖਿਆ ਗਿਆ ਸੀ ਤੇ ਗਾਣੇ ਦੇ ਬੋਲ ਸ਼ਿੰਦਾ ਕਾਹਲੋਂ ਵੱਲੋਂ ਲਿਖੇ ਗਏ ਸਨ। ਇਸ ਗਾਣੇ ਨਾਲ ਪੰਜਾਬੀ ਇੰਡਸਟਰੀ ਵਿੱਚ ਪੈਰ ਧਰਨ ਤੋਂ ਬਾਅਦ ਢਿੱਲੋਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।

2 ਮਨਿੰਦਰ ਬੁੱਟਰ

maninder buttar
maninder buttar first song
first song of fmous punjabi singer

ਮਨਿੰਦਰ ਬੁੱਟਰ ਨੇ ਪੰਜਾਬੀ ਇੰਡਸਟਰੀ ਵਿੱਚ ਆਪਣੇ ਗੀਤ ‘ ਨਾਰਾਂ ਤੇ ਸਰਕਾਰਾਂ’ ਨਾਲ ਪੈਰ ਧਰਿਆ। ਉਸ ਦਾ ਇਹ ਗੀਤ 24 ਨਵੰਬਰ 2012 ਵਿੱਚ ਰਿਲੀਜ਼ ਹੋਇਆ ਸੀ ਤੇ ਇਸ ਨੂੰ ਬਾਅਦ ਵਿਚ ਦੇਸੀ ਗਰਾਰੀ ਨਾਂ ਦੀ ਐਲਬਮ ਵਿੱਚ ਸ਼ਾਮਿਲ ਕੀਤਾ ਗਿਆ ਸੀ। ਮਨਿੰਦਰ ਬੁੱਟਰ ਦੇ ਹੋਰ ਬਹੁਤ ਗੀਤ ਜਿਵੇਂ ਯਾਰੀ, ਸਖੀਆਂ, ਪਾਣੀ ਦੀ ਗੱਲ, ਆਦਿ ਬਹੁਤ ਪ੍ਰਸਿੱਧ ਹੋਏ ਹਨ।

3 ਅੰਮ੍ਰਿਤ ਮਾਨ

amrit mann
amrit mann first song
desi da drum amrit mann

ਪੰਜਾਬੀ ਇੰਡਸਟਰੀ ਦੀ ਜਾਣੀ ਮਾਨੀ ਹਸਤੀ ਅੰਮ੍ਰਿਤ ਮਾਨ ਨੇ ਆਪਣੇ ਪਹਿਲੇ ਗਾਣੇ ‘ ਦੇਸੀ ਦਾ ਡਰੰਮ ‘ ਨਾਲ ਸ਼ੁਰੂਆਤ ਕੀਤੀ ਸੀ। ਇਹ ਗਾਣਾ ਅੰਮ੍ਰਿਤ ਮਾਨ ਵੱਲੋਂ ਹੀ ਗਾਇਆ ਅਤੇ ਲਿਖਿਆ ਗਿਆ ਹੈ। ਇਹ ਗਾਣਾ 2015 ਵਿੱਚ 1 ਅਗਸਤ ਨੂੰ ਰਿਲੀਜ਼ ਕੀਤਾ ਗਿਆ ਸੀ। ਇਸ ਗੀਤ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਅਤੇ ਇਸ ਤੋਂ ਬਾਅਦ ਅੰਮ੍ਰਿਤ ਮਾਨ ਦੇ ਹੋਰ ਗੀਤ ਜਿਵੇਂ ਮੁੱਛ ਤੇ ਮਸ਼ੂਕ, ਮਾਂ ਆਦਿ ਵੀ ਲੋਕਾਂ ਨੇ ਬਹੁਤ ਸਰਹਾਏ ਹਨ।

4 ਜੱਸੀ ਗਿੱਲ

jassie gill
jassie gill batchmate

ਜੱਸੀ ਗਿੱਲ ਨੇ ਪੰਜਾਬੀ ਇੰਡਸਟਰੀ ਵਿੱਚ ਐਲਬਮ ‘ ਬੈਚਮੇਟ ‘ ਨਾਲ ਪੈਰ ਧਰਿਆ ਅਤੇ ਇਸ ਐਲਬਮ ਵਿੱਚ ਕੁੱਲ 9 ਗੀਤ ਸ਼ਾਮਿਲ ਸਨ। ਉਹਨਾਂ ਗੀਤਾਂ ਦੇ ਸਿਰਲੇਖ ‘ ਚੰਡੀਗੜ੍ਹ ਦੀਆਂ ਕੁੜੀਆਂ ‘ ,’ ਚੂੜੀਆਂ ‘, ‘ ਕਾਲਜ ‘, ‘ ਐਮਰਜੰਸੀ’, ‘ ਹਾਲ ਚਾਲ ‘, ‘ਜਾਨ ਜਾਨ ਕਹਿ ਕੇ’, ‘ਪਹਾੜ ਬਣ ਕੇ’ ,’ਪੰਜਾਬੀਆਂ ਦੀ ਰੀਸ’ ਅਤੇ ‘ ਸੀਟੀਆਂ’ ਹਨ। ਇਸ ਐਲਬਮ ਵਿਚੋਂ ਜੱਸੀ ਗਿੱਲ ਨੇ ਸਭ ਤੋਂ ਪਹਿਲਾਂ ਚੂੜੀਆਂ ਗਾਣੇ ਦੀ ਵੀਡੀਓ ਕੀਤੀ ਅਤੇ ਉਸ ਨੂੰ 30 ਦਸੰਬਰ 2011 ਨੂੰ ਰਿਲੀਜ਼ ਕੀਤਾ ਗਿਆ।

5 ਸਿੱਧੂ ਮੂਸੇਵਾਲਾ

sidhu moosewala first song

ਸਿੱਧੂ ਮੂਸੇਵਾਲਾ ਪ੍ਰਸਿੱਧ ਪੰਜਾਬੀ ਗਾਇਕਾਂ ਦੀ ਸੂਚੀ ਵਿੱਚ ਆਉਂਦਾ ਹੈ ਤੇ ਆਪਣੇ ਖੁਦ ਦਾ ਗੀਤ ਗਾਉਣ ਤੋਂ ਪਹਿਲਾਂ ਹੀ ਉਹ ਬਹੁਤ ਗਾਣੇ ਲਿਖ ਚੁਕਿਆ ਸੀ। ਉਸ ਨੇ ਆਪਣਾ ਪਹਿਲਾ ਗੀਤ ‘ ਜੀ ਵੈਗਨ ‘ ਦੀਪ ਜੰਡੂ ਨਾਲ ਮਿਲ ਕੇ ਕੀਤਾ। ਇਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਕਈ ਗਾਣੇ ਆਏ ਹਨ ਜੋ ਕਿ ਲੋਕਾਂ ਨੇ ਬਹੁਤ ਪਸੰਦ ਕੀਤੇ ਹਨ। ਇਸ ਤੋਂ ਇਲਾਵਾ ਹਾਲ ਹੀ ਵਿੱਚ ਉਸ ਨੇ ਆਪਣੀ ਐਲਬਮ ਮੂਸੇਟੇਪ ਦੇ ਪੋਸਟਰ ਵੀ ਰਿਲੀਜ਼ ਕੀਤੇ ਹਨ।

6 ਕੋਰਾਲਾ ਮਾਨ

korala mann first song

ਕੋਰਾਲਾ ਮਾਨ ਨੇ ਥੋੜੇ ਹੀ ਸਮੇਂ ਪਹਿਲਾ ਪੰਜਾਬੀ ਇੰਡਸਟਰੀ ਵਿੱਚ ਪੈਰ ਰੱਖਿਆ ਹੈ ਅਤੇ ਇਸ ਸਮੇਂ ਵਿੱਚ ਹੀ ਉਹ ਬਹੁਤ ਪ੍ਰਸਿੱਧ ਹੋ ਗਿਆ ਹੈ। ਉਸ ਨੇ 28 ਜੁਲਾਈ, 2019 ਵਿੱਚ ਆਪਣਾ ਪਹਿਲਾ ਗਾਣਾ ‘ ਦਾਦਕੇ ਨਾਨਕੇ ‘ ਦੇ ਸਿਰਲੇਖ ਨਾਲ ਰਿਲੀਜ਼ ਕੀਤਾ । ਇਸ ਗੀਤ ਵਿੱਚ ਉਹਨਾਂ ਦੀ ਸਹਾਇਕ ਗਾਇਕਾ ਗੁਰਲੇਜ਼ ਅਖਤਰ ਅਤੇ ਅਦਾਕਾਰਾ ਪ੍ਰਭ ਕੌਰ ਗਰੇਵਾਲ ਸੀ। ਇਸ ਗੀਤ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ ਜਿਸ ਸਦਕਾ ਮਾਨ ਨੇ ਬਹੁਤ ਘੱਟ ਸਮੇਂ ਵਿੱਚ ਆਪਣੇ ਪੈਰ ਜਮਾ ਲਏ ਹਨ।

7 ਆਰ ਨੈਤ

r nait
r nait first song

ਆਰ ਨੈਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਲੈਂਸਰ 2 ਨਾਮ ਦੇ ਗਾਣੇ ਤੋਂ ਕੀਤੀ। ਇਸ ਗੀਤ ਨੂੰ ਆਰ ਨੈਤ ਨੇ ਖੁਦ ਹੀ ਗਾਇਆ ਅਤੇ ਲਿਖਿਆ ਸੀ। ਇਸ ਤੋਂ ਬਾਅਦ ਉਸ ਦੇ ਕਈ ਗਾਣੇ ਜਿਵੇਂ 2800, ਤੇਰਾ ਪਿੰਡ, ਡਿਫਾਲਟਰ ਆਦਿ ਆਏ ਸਨ ਜੋ ਕਿ ਲੋਕਾਂ ਨੇ ਬਹੁਤ ਪਸੰਦ ਕੀਤੇ ਹਨ। ਸਹੀ ਮਾਇਨੇ ਵਿੱਚ ਤੇਰਾ ਪਿੰਡ ਗੀਤ ਤੋਂ ਬਾਅਦ ਆਰ ਨੈਤ ਨੂੰ ਪ੍ਰਸਿੱਧੀ ਮਿਲੀ ਜਿਸ ਸਦਕਾ ਉਸ ਨੇ ਤਰੱਕੀਆਂ ਕੀਤੀਆਂ ਹਨ।

8 ਕਰਨ ਔਜਲਾ

karan aujla
karan aujla first song

ਗੀਤਾਂ ਦੀ ਮਸ਼ੀਨ ਦੇ ਨਾਮ ਤੋਂ ਜਾਣਿਆ ਜਾਨ ਵਾਲਾ ਕਰਨ ਔਜਲਾ 2014 ਵਿੱਚ ਪੰਜਾਬੀ ਇੰਡਸਟਰੀ ਦਾ ਹਿੱਸਾ ਬਣ ਗਿਆ ਸੀ। ਉਸ ਨੇ ਆਪਣਾ ਪਹਿਲਾ ਗੀਤ ‘ ਸੇਲਫੋਂਨ ‘ ਮੈਕ ਬੈਨੀਪਾਲ ਨਾਲ ਮਿਲ ਕੇ ਕੀਤਾ ਸੀ ਜਿਸ ਦੇ ਬੋਲ ਦੀਪੂ ਕਾਕੋਵਾਲੀਆ ਦੁਆਰਾ ਲਿਖੇ ਗਏ ਸਨ। ਹੁਣ ਦੇ ਦੌਰ ਵਿੱਚ ਤਾਂ ਕਰਨ ਔਜਲਾ ਬਾਰੇ ਬੱਚਾ ਬੱਚਾ ਜਾਣਦਾ ਹੈ ਤੇ ਉਸ ਦੇ ਗੀਤ ਹਰ ਕਿਸੇ ਦੀ ਜੁਬਾਨ ਤੇ ਹੁੰਦੇ ਹਨ।

9 ਤਰਸੇਮ ਜੱਸੜ

tarsem jassar

ਤਰਸੇਮ ਜੱਸੜ ਨੇ ਪੰਜਾਬੀ ਇੰਡਸਟਰੀ ਵਿੱਚ ‘ ਅੱਤਵਾਦੀ ‘ ਨਾਮ ਦੇ ਗਾਣੇ ਨਾਲ ਸ਼ੁਰੂਆਤ ਕੀਤੀ ਸੀ। ਇਹ ਗਾਣਾ 5 ਜੁਲਾਈ 2014 ਨੂੰ ਰਿਲੀਜ਼ ਕੀਤਾ ਗਿਆ ਸੀ। ਇਸ ਗੀਤ ਨੂੰ ਖੁਦ ਤਰਸੇਮ ਜੱਸੜ ਨੇ ਹੀ ਲਿਖਿਆ ਅਤੇ ਗਾਇਆ ਸੀ। ਉਸ ਤੋਂ ਬਾਅਦ ਉਹਨਾਂ ਨੇ ਬਹੁਤ ਸਾਰੇ ਗੀਤ ਹੋਰ ਗਾਇਕਾਂ ਲਈ ਲਿਖੇ ਹਨ ਤੇ ਆਪ ਵੀ ਗਾਏ ਹਨ। ਲੋਕਾਂ ਦੁਆਰਾ ਉਹਨਾਂ ਦੇ ਹਰ ਇੱਕ ਗਾਣੇ ਨੂੰ ਵੱਧ ਚੜ ਕੇ ਪਿਆਰ ਦਿੱਤਾ ਜਾਂਦਾ ਹੈ।

10 ਨਿੰਜਾ

ninja 
ninja first song

ਨਿੰਜਾ ਨੇ ਗਾਇਕੀ ਵਿੱਚ ‘ ਅੰਦਾਮਨ ਕਾ ਟੋਲਾ’ ਨਾਮ ਦੇ ਗੀਤ ਨਾਲ ਪੈਰ ਧਰਿਆ ਅਤੇ ਇਹ ਗੀਤ 24 ਜਨਵਰੀ 2014 ਨੂੰ ਰਿਲੀਜ਼ ਕੀਤਾ ਗਿਆ ਸੀ। ਇਸ ਗੀਤ ਦੇ ਬੋਲ ਕੁਵਰ ਵਿਰਕ ਦੁਆਰਾ ਲਿਖੇ ਗਏ ਸਨ। ਉਸ ਤੋਂ ਬਾਅਦ ਨਿੰਜਾ ਦੇ ਬਹੁਤ ਗੀਤ ਆਏ ਹਨ ਤੇ ਉਹਨਾਂ ਗੀਤਾਂ ਵਿੱਚ ਆਦਤ, ਰੋਈ ਨਾ, ਕੱਲਾ ਚੰਗਾ, ਧੋਖਾ ਆਦਿ ਸ਼ਾਮਿਲ ਹਨ ਜੋ ਕਿ ਲੋਕਾਂ ਨੇ ਬਹੁਤ ਪਸੰਦ ਕੀਤੇ ਹਨ

Liked this? Share with others

Leave a Reply

Your email address will not be published. Required fields are marked *