ਹਰਿਆਣਾ ਦੇ ਕੁਝ ਪਿੰਡਾਂ ਨੇ ਕੀਤਾ ਲੋਕਡਾਨ ਦਾ ਵਿਰੋਧ ।

ਮਹਾਮਾਰੀ ਦੀ ਇਸ ਦੂਜੀ ਲਹਿਰ ਨੇ ਦੇਸ਼ ਵਿੱਚ ਤਣਾਅ ਭਰੀ ਸਥਿਤੀ ਬਣਾ ਦਿਤੀ ਹੈ।ਇਸ ਬਿਮਾਰੀ ਕਾਰਨ ਮੌਤਾਂ ਦੀ ਗਿਣਤੀ ਵਿੱਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ ।ਇਹ ਬਹੁਤ ਹੀ ਭਿਆਨਕ ਬਿਮਾਰੀ ਹੈ ਜਿਸ ਕਰਕੇ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਹਾਂਮਾਰੀ ਕਰਕੇ ਹੀ ਸਰਕਾਰ ਨੇ ਕਾਫੀ ਸਮੇ ਤੋ ਲੋਕਡਾਉਨ ਕੀਤਾ ਹੋਇਆ ਹੈ। ਇਸ ਕਰਕੇ ਲੋਕਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਓਹਨਾਂ ਨੂੰ ਆਪਣਾ ਗੁਜ਼ਾਰਾ ਕਰਨ ਵਿੱਚ ਦਿੱਕਤ ਆ ਰਹੀ ਹੈ ।

ਜੀਂਦ ਦੇ ਪਿੰਡ ਦਨੌਦਾ ਅਤੇ ਫ਼ਤੇਹਾਬਾਦ ਦੇ ਪਿੰਡ ਸਮੈਨ ਦੀਆਂ ਪੰਚਾਇਤੀਆਂ ਨੇ ਕੋਵਿਡ ਨਿਯਮਾਂ ਦੀ ਪਾਲਣਾ ਨਾ ਕਰਨ ਦਾ ਫ਼ੈਸਲਾ ਲਿਆ ਹੈ ।ਇਸ ਦੇ ਲਈ ਪਿੰਡ ਦੇ ਲੋਕ ਵੀ ਸਹਿਮਤ ਹਨ।ਜੀਂਦ ਪਿੰਡ ਦੇ ਇਕ ਪੰਚਾਇਤ ਮੇਂਬਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕੇ ਅਸੀਂ ਫੈਸਲਾ ਲਿਆ ਹੈ ਕਿ ਅਸੀਂ ਆਪਣੇ ਪਿੰਡ ਵਿੱਚ ਕੋਈ ਵੀ ਦੁਕਾਨ ਬੰਦ ਨਹੀਂ ਕਰਨ ਦਿਆਂਗੇ।ਓਹਨਾਂ ਨੇ ਕਿਹਾ ਕਿ ਅਸੀਂ ਵਿਆਹ ਵਿੱਚ 11 ਲੋਕਾਂ ਵਾਲਾ ਕਾਨੂੰਨ ਵੀ ਨਹੀਂ ਮੰਨਾਗੇ ਜਿੰਨੇ ਵੀ ਲੋਕਾਂ ਦੀ ਵਿਆਹ ਵਿੱਚ ਜਰੂਰਤ ਹੋਵੇਗੀ ਓਨੇ ਮਹਿਮਾਨ ਲਾਜ਼ਮੀ ਸਿਰਕਤ ਕਰਨਗੇ।ਇਸ ਤੋਂ ਇਲਾਵਾ ਓਹਨਾਂ ਕਿਹਾ ਕੇ ਜੋ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਸਾਡੇ ਪਿੰਡ ਵਿੱਚ ਆ ਕੇ ਜ਼ੋਰ ਜਬਰਦਸਤੀ ਕਰਨਗੇ ਓਹਨਾਂ ਨੂੰ ਅਸੀਂ ਪਿੰਡ ਵਿੱਚ ਨਹੀਂ ਆਉਣ ਦੇਵਾਂਗੇ ਤੇ ਓਹਨਾਂ ਦਾ ਵਿਰੋਧ ਕਰਾਂਗੇ। ਮੈਬਰ ਸਾਹਿਬ ਨੇ ਕਿਹਾ ਕੇ ਇਹ ਸਭ ਫੈਸਲੇ ਸਾਨੂੰ ਹਿਸਾਰ ਵਾਲੇ ਲਾਠੀਚਾਰਜ ਤੋ ਮਜਬੂਰ ਹੋ ਕੇ ਕਰਨੇ ਪਏ ਕਿਉਂਕਿ ਜਦੋ ਸਰਕਾਰ ਖੁਦ ਲੋਕਡਾਉਨ ਦੇ ਨਿਯਮ ਤੋੜ ਸਕਦੀ ਹੈ ਤਾਂ ਫਿਰ ਅਸੀਂ ਕਿਉਂ ਬੰਦਿਸ਼ ਵਿੱਚ ਰਹੀਏ ।ਇਕ ਦੁਕਾਨਦਾਰ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕੀ ਓਹਨਾਂ ਦੀਆਂ ਦੁਕਾਨਾਂ ਹੀ ਓਹਨਾਂ ਦੀ ਰੋਜ਼ੀ ਰੋਟੀ ਦਾ ਸਾਧਨ ਹਨ ਜੇ ਉਹ ਦੁਕਾਨਾਂ ਖੋਲਦੇ ਹਨ ਤਾਂ ਸਰਕਾਰ ਕਹਿੰਦੀ ਹੈ ਕਿ ਕਰੋਨਾ ਫੈਲਦਾ ਹੈ ਪਰ ਜਦੋ ਉਹ ਆਪ ਇਕੱਠ ਕਰਦੇ ਹਨ ਤਾਂ ਕੁਝ ਨਹੀਂ ਹੁੰਦਾ।

ਦੂਜੀ ਤਰਫ ਪ੍ਰਸ਼ਾਸ਼ਨ ਕਹਿ ਰਿਹਾ ਹੈ ਕਿ ਇਹ ਕਾਨੂੰਨਾਂ ਦਾ ਵਿਰੋਧ ਕਰਨਾ ਖ਼ਤਰਨਾਕ ਹੋ ਸਕਦਾ ਹੈ ।ਕਿਉਂਕਿ ਇਹ ਬਿਮਾਰੀ ਸਬ ਨੂੰ ਹੋ ਸਕਦੀ ਹੈ ਇਹ ਕੋਈ ਵੱਡਾ ਜਾ ਛੋਟਾ ਨਹੀਂ ਦੇਖਦੀ।ਸੋ ਇਸਲਈ ਮਾਸਕ ਲਗਾਉਣਾ ਬਹੁਤ ਜਰੂਰੀ ਹੈ ।ਓਹਨਾਂ ਨੇ ਕਿਹਾ ਕੇ 70 ਦੇ ਕਰੀਬ ਐਵੇ ਦੇ ਪਿੰਡ ਹਨ ਜਿਥੇ 20 20 ਕੇਸ ਆ ਚੁੱਕੇ ਹਨ ।ਪੁਲਿਸ ਅਧਿਕਾਰੀ ਨੇ ਕਿਹਾ ਕਿ ਕਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ ।ਐਸ ਐਚ ਓ ਨੇ ਕਿਹਾ ਕਿ ਲੋਕਡਾਨ ਦੇ ਸਬੰਧ ਵਿੱਚ ਜੋ ਜੋ ਦੁਕਾਨਾਂ ਖੋਲਣ ਦੀ ਹਦਾਇਤ ਦਿਤੀ ਗਈ ਹੈ ਉਹ ਦੁਕਾਨਾਂ ਹੀ ਖੁਲਣ ਗਈਆ। ਇਸ ਤੋ ਇਲਾਵਾ ਜੇ ਕੋਈ ਹੋਰ ਦੁਕਾਨ ਖੋਲੀ ਜਾਵੇਗੀ ਤਾਂ ਦੁਕਾਨਦਾਰ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ।

Liked this? Share with others
Leave a Comment
Share