ਬਠਿੰਡੇ ਦੇ ਇੱਕ ਡਾਕਟਰ ਨੇ ਇਸ ਮਹਾਮਾਰੀ ਵਿੱਚ ਕੀਤਾ ਨੇਕ ਉਪਰਾਲਾ

ਕਰੋਨਾ ਦੇ ਚਲਦੇ ਜਿੱਥੇ ਹਰ ਰੋਜ਼ ਰਿਸ਼ਤਿਆਂ ਵਿੱਚ ਵਿਛੋੜੇ ਤੇ ਦਰਾਰਾਂ ਪੈ ਰਹੀਆਂ ਹਨ, ਉਥੇ ਜੇ ਕੋਈ ਮਿਲਾਪ ਦੀ ਉਮੀਦ ਦੀ ਕਿਰਨ ਲੈ ਕੇ ਆਉਂਦਾ ਹੈ ਤਾਂ ਉਸ ਨੂੰ ਸਿਜਦਾ ਕਰਨ ਨੂੰ ਜੀ ਕਰਦਾ ਹੈ। ਇਹ ਮਿਲਾਪ ਦਾ ਸਿਲਸਿਲਾ ਬਠਿੰਡਾ ਦੇ ਇੱਕ ਡਾਕਟਰ ਵੱਲੋਂ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਰੋਨਾ ਪੀੜਤਾਂ ਦੀ ਵਧਦੀ ਸੰਖਿਆ ਕਰਕੇ ਬੈੱਡਾਂ ਅਤੇ ਦਵਾਈਆਂ ਦੀ ਗਿਣਤੀ ਘੱਟ ਪੈ ਰਹੀ ਹੈ। ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਇੱਕ ਡਾਕਟਰ ਨੇ ਆਪਣੇ ਪ੍ਰਾਈਵੇਟ ਹਸਪਤਾਲ ਨੂੰ ਇੱਕ ਵੈਲਫ਼ੇਅਰ ਸੋਸਾਇਟੀ ਨੂੰ ਸੌੰਪ ਦਿੱਤਾ ਅਤੇ ਉਥੇ ਮੁਫ਼ਤ ਇਲਾਜ਼ ਕਰਨ ਦਾ ਉਪਰਾਲਾ ਕੀਤਾ।

Initiative taken by Bhatinda's doctor
doctor vitul gupta

ਡਾਕਟਰ ਵਿਤੁਲ ਗੁਪਤਾ ਬਠਿੰਡੇ ਦੇ ਰਹਿਣ ਵਾਲੇ ਹਨ ਤੇ ਉਹਨਾਂ ਨੇ ਹਾਲ ਹੀ ਵਿੱਚ ਆਪਣਾ ਕਿਸ਼ੋਰੀ ਰਾਮ ਹਸਪਤਾਲ ਨੌਜਵਾਨ ਵੈਲਫ਼ੇਅਰ ਸੋਸਾਇਟੀ ਨੂੰ ਕਰੋਨਾ ਪੀੜਤਾਂ ਦੇ ਇਲਾਜ ਲਈ ਦੇ ਦਿੱਤਾ ਹੈ। ਉਹਨਾਂ ਕੋਲੋਂ ਪੁੱਛਣ ਤੇ ਪਤਾ ਲੱਗਿਆ ਕਿ ਇਸ ਮਹਾਮਾਰੀ ਵਿੱਚ ਬਹੁਤ ਲੋਕ ਪੀੜਤਾਂ ਦੀ ਮਜਬੂਰੀਆਂ ਦਾ ਫਾਇਦਾ ਚੱਕਦੇ ਹਨ ਤੇ ਉਹਨਾਂ ਤੋਂ ਨਜ਼ਾਇਜ ਪੈਸੇ ਲੈਂਦੇ ਹਨ। ਇਸੇ ਕਰਕੇ ਡਾਕਟਰ ਗੁਪਤਾ ਨੇ ਇਹ ਉਪਰਾਲਾ ਕਰਨ ਦੀ ਸੋਚੀ ਤੇ ਇਹ ਵੀ ਕਿਹਾ ਕਿ ਉਹ ਖੁਦ ਉੱਥੇ ਲੋਕਾਂ ਦਾ ਇਲਾਜ਼ ਕਰਨਗੇ। ਇਸ ਉਪਰਾਲੇ ਵਿੱਚ ਉਹਨਾਂ ਦੀ ਪਤਨੀ ਡਾਕਟਰ ਸੋਨੀਆ ਗੁਪਤਾ ਨੇ ਵੀ ਉਹਨਾਂ ਦਾ ਪੂਰਾ ਸਮਰਥਨ ਦਿੱਤਾ ਹੈ।

Liked this? Share with others

Leave a Reply

Your email address will not be published. Required fields are marked *