ਮੂਸੇਟੇਪ ਐਲਬਮ ਦੇ ਪਹਿਲੇ ਗੀਤ ਨੇ ਜਿੱਤਿਆ ਲੋਕਾਂ ਦਾ ਦਿਲ

Moose Tape First Song has won Everyone Heart

ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀ ਐਲਬਮ ਮੂਸੇਟੇਪ ਦੇ ਆਉਣ ਦੀ ਖਬਰ ਨੇ ਜਿੱਥੇ ਤਹਿਲਕਾ ਮਚਾ ਦਿੱਤਾ ਸੀ ਉਥੇ ਹੀ ਅੱਜ ਉਸ ਦੇ ਪਹਿਲੇ ਗਾਣੇ ਦੀ ਨਿੱਕੀ ਜਿਹੀ ਝਲਕ ਨੇ ਵੀ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਲਿਆ ਦਿੱਤੀ ਹੈ। ਅੱਜ ਕਰੀਬ 10 ਵਜੇ ਦੇ ਨੇੜੇ ਸਿੱਧੂ ਮੂਸੇਵਾਲੇ ਨੇ ਆਪਣੀ ਐਲਬਮ ਦੇ ਕੁਝ ਕੁ ਸ਼ੁਰੂਆਤੀ ਅੰਸ਼ ਆਡੀਓ ਦੇ ਰੂਪ ਵਿੱਚ ਯੂਟਿਊਬ ਤੇ ਪੋਸਟ ਕੀਤੇ ਹਨ। ਇਸ ਐਲਬਮ ਦੇ ਆਉਣ ਦੀ ਖਬਰ ਕਰਕੇ ਲੋਕਾਂ ਵਿੱਚ ਹੱਦੋਂ ਵੱਧ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ।

moosetape first song released
moose tape

ਉਸ ਵੀਡੀਓ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਆਪਣੀ ਐਲਬਮ ਦਾ ਪਹਿਲਾ ਗੀਤ ‘ ਬਿੱਚ ਆਈ ਅਮ ਬੈਕ’ ਦੀ ਆਡੀਓ ਵੀ ਯੂਟਿਊਬ ਤੇ ਪਾ ਦਿੱਤੀ। ਲੋਕਾਂ ਨੇ ਇਸ ਗਾਣੇ ਨੂੰ ਐਨਾ ਪਿਆਰ ਦਿੱਤਾ ਕਿ ਚਾਰ ਘੰਟਿਆਂ ਦੇ ਅੰਦਰ ਅੰਦਰ ਉਸ ਵੀਡੀਓ ਨੂੰ 16 ਲੱਖ ਤੋਂ ਵੱਧ ਵਾਰ ਦੇਖ ਲਿਆ ਗਿਆ ਹੈ। ਇਸ ਗੀਤ ਦੀ ਅਜੇ ਵੀਡੀਓ ਨਹੀਂ ਆਈ ਪਰ ਲੋਕਾਂ ਦੇ ਉਤਸਾਹ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵੀਡੀਓ ਦੇ ਆਉਣ ਤੇ ਉਸ ਨੂੰ ਵੀ ਐਨਾ ਹੀ ਵੇਖਿਆ ਤੇ ਸੁਣਿਆ ਜਾਵੇਗਾ ਜਿੰਨਾ ਕਿ ਉਸ ਦੀ ਆਡੀਓ ਨੂੰ ਵੇਖਿਆ ਗਿਆ ਹੈ। ਇਸ ਦੇ ਨਾਲ ਅਸੀਂ ਉਮੀਦ ਕਰਦੇ ਹਾਂ ਕਿ ਇਸ ਐਲਬਮ ਦੇ ਭਵਿੱਖ ਵਿੱਚ ਆਉਣ ਵਾਲੇ 28 ਗੀਤਾਂ ਨੂੰ ਵੀ ਲੋਕ ਬਹੁਤ ਪਸੰਦ ਕਰਨਗੇ।

Liked this? Share with others

Leave a Reply

Your email address will not be published. Required fields are marked *