ਸਿੱਧੂ ਦੀ ਐਲਬਮ ਦੇ ਗੀਤਾਂ ਨੂੰ ਜੀਓ ਸਾਵਣ ਉੱਤੇ ਰਿਲੀਜ਼ ਕਰਨ ਤੇ ਲੋਕਾਂ ਦਾ ਰੋਸ

ਸਿੱਧੂ ਮੂਸੇਵਾਲੇ ਦੀ ਐਲਬਮ ਮੂਸੇਟੇਪ ਬਹੁਤ ਚਰਚਾ ਵਿੱਚ ਹੈ ਜਿਸ ਦੇ ਦੋ ਕਾਰਨ ਸਾਹਮਣੇ ਆਏ ਹਨ। ਪਹਿਲਾ ਕਾਰਨ ਇਹ ਕਿ ਲੋਕਾਂ ਨੂੰ ਇਸ ਐਲਬਮ ਦੇ ਗੀਤ ਬਹੁਤ ਪਸੰਦ ਆ ਰਹੇ ਹਨ ਤੇ ਦੂਜਾ ਇਹ ਕਿ ਲੋਕ ਇਸ ਗੀਤਾਂ ਨੂੰ ਜੀਓ ਸਾਵਣ ਉੱਤੇ ਚਲਾਉਣ ਦਾ ਵਿਰੋਧ ਕਰ ਰਹੇ ਹਨ। ਕਿਸਾਨੀ ਬਿੱਲਾਂ ਕਰਕੇ ਜਿੱਥੇ ਪੰਜਾਬੀ ਗੀਤਕਾਰ ਜੀਓ ਦੀਆਂ ਸਾਰੀਆਂ ਸੇਵਾਵਾਂ ਦਾ ਵਿਰੋਧ ਕਰਨ ਦੀ ਗੱਲ ਦੀ ਪੁਸ਼ਟੀ ਕਰ ਰਹੇ ਹਨ, ਉੱਥੇ ਜੇਕਰ ਕੋਈ ਏਦਾਂ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਉਹ ਇੱਕ ਮੁੱਦਾ ਬਣ ਜਾਂਦੀ ਹੈ।

ਇਸ ਐਲਬਮ ਦੇ ਗੀਤਾਂ ਦਾ ਜੀਓ ਸਾਵਨ ਤੇ ਅਪਲੋਡ ਹੋਣ ਬਾਰੇ ਗੋਲ੍ਡ ਮੀਡਿਆ ਏੰਟਰਟੇਨਮੇੰਟ ਨੇ ਇਹ ਬਿਆਨ ਦਿੱਤਾ ਹੈ ਕਿ ਸਿੱਧੂ ਦੇ ਗਾਣੇ ਉਹਨਾਂ ਵੱਲੋਂ ਸਿਰਫ ਸਪੋਟੀਫਾਈ ਉੱਤੇ ਪਾਏ ਗਏ ਸਨ। ਜੀਓ ਸਾਵਣ ਉੱਤੇ ਚਲ ਰਹੇ ਗਾਣੇ ਕਿਸੇ ਅਣਪਛਾਤੇ ਵਿਅਕਤੀ ਨੇ ਪਾਏ ਹਨ। ਉਹਨਾਂ ਨੇ ਇੰਸਟਾਗ੍ਰਾਮ ਉੱਤੇ ਸਟੋਰੀ ਪਾ ਕੇ ਸਾਰੀਆਂ ਚੀਜ਼ਾਂ ਲੋਕਾਂ ਨੂੰ ਦਿੱਖਾਈਆਂ ਅਤੇ ਦੱਸਿਆ ਕਿ ਉਹਨਾਂ ਵੱਲੋਂ ਜੀਓ ਸਾਵਣ ਨੂੰ ਉਹ ਗਾਣੇ ਉਥੋਂ ਹਟਾਉਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਗੋਲ੍ਡ ਮੀਡਿਆ ਏੰਟਰਟੇਨਮੇੰਟ ਨੇ ਇੰਸਟਾਗ੍ਰਾਮ ਤੇ ਪੋਸਟ ਪਾ ਕ਼ ਦੱਸਿਆ ਕਿ ਯੂਟਿਊਬ ਤੇ ਵੀ ਉਹਨਾਂ ਵੱਲੋਂ ਜੀਓ ਸਾਵਣ ਉੱਤੇ ਗਾਣੇ ਦੀ ਪ੍ਰੋਮੋਸ਼ਨ ਨਹੀਂ ਕੀਤੀ ਜਾ ਰਹੀ।

Liked this? Share with others
Leave a Comment
Share