ਸੋਨੂ ਸੂਦ ਬਣੇ ਸੋਸ਼ਲ ਮੀਡੀਆ ਤੇ ਸਭ ਤੋਂ ਵੱਧ ਸਰਚ ਕੀਤੇ ਜਾਣ ਵਾਲੇ ਸਟਾਰ

ਬਾਲੀਵੁੱਡ ਦੇ ਨਾਮੀਂ ਅਦਾਕਾਰ ਸੋਨੂ ਸੂਦ ਨੇ ਪਿਛਲੇ ਸਾਲ ਵਿੱਚ ਆਈ ਕਰੋਨਾ ਦੀ ਪਹਿਲੀ ਲਹਿਰ ਵਿੱਚ ਲੋਕਾਂ ਦੀ ਵੱਧ ਚੜ੍ਹ ਕੇ ਮਦਦ ਕੀਤੀ ਸੀ। ਆਪਣੇ ਘਰਾਂ ਤੋਂ ਦੂਰ ਬੈਠੇ ਲੋਕਾਂ ਨੂੰ ਉਹਨਾਂ ਦੇ ਘਰੇ ਪਹੁੰਚਾਉਣ ਦਾ ਪੂਰਾ ਸ਼੍ਰੇਅ ਜੇਕਰ ਕਿਸੇ ਨੂੰ ਜਾਂਦਾ ਹੈ ਤਾਂ ਉਹ ਸੋਨੂ ਸੂਦ ਹੀ ਹੈ। ਜਿੱਥੇ ਸਰਕਾਰਾਂ ਨੇ ਆਪਣੇ ਹੱਥ ਖੜੇ ਕਰ ਲਏ ਸਨ ਉੱਥੇ ਸੋਨੂ ਸੂਦ ਨੇ ਬਿਨਾਂ ਕਿਸੇ ਚੀਜ਼ ਦੀ ਪਰਵਾਹ ਕੀਤੇ ਸਭ ਦੀ ਮਦਦ ਕੀਤੀ ਸੀ। ਉਸ ਦੇ ਇਸੇ ਰਵਅਈਏ ਕਰਕੇ ਲੋਕਾਂ ਨੇ ਉਸਨੂੰ ਬਹੁਤ ਸਰਹਾਇਆ ਹੈ ਕਿਉਕਿ ਉਸ ਨੇ ਉਸ ਵਕ਼ਤ ਲੋਕਾਂ ਦੀ ਸਹਾਇਤਾ ਕੀਤੀ ਜਦੋਂ ਕੋਈ ਵੀ ਉਮੀਦ ਨਜ਼ਰ ਨਹੀਂ ਆ ਰਹੀ ਸੀ।

ਇਸ ਸਮੇਂ ਦੌਰਾਨ ਸੋਨੂ ਸੂਦ ਸੋਸ਼ਲ ਮੀਡੀਆ ਉੱਤੇ ਸਭ ਤੋਂ ਵੱਧ ਸਰਚ ਕਰੇ ਜਾਣ ਵਾਲਾ ਅਦਾਕਾਰ ਬਣਿਆ ਹੈ। ਇਸ ਦੂਜੀ ਲਹਿਰ ਵਿੱਚ ਵੀ ਸੋਨੂ ਨੇ ਫਰਾਂਸ ਤੇ ਤਾਈਵਾਨ ਨਾਲ ਰਲ ਕੇ ਭਾਰਤ ਵਿੱਚ ਇੱਕ ਆਕਸੀਜਨ ਪਲਾਂਟ ਖੋਲਣ ਦਾ ਵੀ ਉਪਰਾਲਾ ਕੀਤਾ ਹੈ। ਉਸ ਦੇ ਇਹਨਾਂ ਚੰਗੇ ਕੰਮਾਂ ਕਰਕੇ ਹੀ ਲੋਕਾਂ ਵਿੱਚ ਉਸ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਜਿਸ ਕਰਕੇ ਹਰ ਲੋੜਵੰਦ ਇਨਸਾਨ ਸਭ ਤੋਂ ਪਹਿਲਾਂ ਉਸ ਨੂੰ ਹੀ ਯਾਦ ਕਰਦੇ ਹਨ। ਇਸੇ ਕਰਕੇ ਉਹ ਸਭ ਤੋਂ ਵੱਧ ਸਰਚ ਕਰੇ ਜਾਣ ਵਾਲੀ ਅਦਾਕਾਰਾਂ ਦੀ ਸੂਚੀ ਵਿੱਚ ਪਹਿਲੇ ਨੰਬਰ ਤੇ ਹੈ।

Liked this? Share with others

Leave a Reply

Your email address will not be published. Required fields are marked *