ਅੱਜ ਕਲ ਦੇ ਪੰਜਾਬੀ ਗਾਣੇ ਜੋ ਪੁਰਾਣੇ ਗੀਤਾਂ ਦੀ ਯਾਦ ਦਵਾਉਂਦੇ ਹਨ – ਭਾਗ 2

1 ਇੱਕ ਗੱਲ:


ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਵੱਲੋਂ ਗਾਇਆ ਗਿਆ ਗੀਤ ‘ਇੱਕ ਗੱਲ ਸੁਣ ਬਿੱਲੋ ਕੰਨ ਕਰਕੇ’ ਸਰੋਤਿਆਂ ਵੱਲੋਂ ਬਹੁਤ ਸਰਹਾਇਆ ਗਿਆ। ਇਸੇ ਗੀਤ ਦੀ ਧੁਨ ਅਤੇ ਬੋਲ ਲੈ ਕੇ ਅੱਜ ਦੇ ਨਾਮੀਂ ਗਾਇਕ ਗੈਰੀ ਸੰਧੂ ਅਤੇ ਗਾਇਕਾ ਸੁਦੇਸ਼ ਕੁਮਾਰੀ ਨੇ ਇਸ ਨੂੰ ਨਵੇਂ ਢੰਗ ਨਾਲ ਦਰਸ਼ਕਾਂ ਅੱਗੇ ਪੇਸ਼ ਕੀਤਾ। ਇਹ ਗਾਣਾ ਗੈਰੀ ਸੰਧੂ ਦੁਆਰਾ ਆਪਣੇ ਸੰਗੀਤ ਦੇ ਸਫਰ ਦੇ ਸ਼ੁਰੂਆਤੀ ਸਾਲਾਂ ਵਿੱਚ ਗਾਇਆ ਗਿਆ ਸੀ।

See Also:- ਅੱਜ ਕਲ ਦੇ ਪੰਜਾਬੀ ਗਾਣੇ ਜੋ ਪੁਰਾਣੇ ਗੀਤਾਂ ਦੀ ਯਾਦ ਦਵਾਉਂਦੇ ਹਨ

2 ਕੰਨ ਕਰ ਗੱਲ ਸੁਣ:


ਵਿਸ਼ੇਸ਼ ਤੌਰ ਤੇ ਗੀਤ ‘ਕੰਨ ਕਰ ਗੱਲ ਸੁਣ’ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਵੱਲੋਂ ਗਾਇਆ ਗਿਆ ਸੀ। ਇਸ ਗੀਤ ਨੂੰ ਦੋ ਉਭਰਦੇ ਗਾਇਕ ਮਾਨਵਗੀਤ ਗਿੱਲ ਅਤੇ ਗਾਇਕਾ ਸਿਮਰਨ ਕੌਰ ਦੁਆਰਾ ਇਕ ਬਹੁਤ ਹੀ ਵਧੀਆ ਅੰਦਾਜ਼ ਨਾਲ ਗਾ ਕੇ ਲੋਕਾਂ ਨੂੰ ਸੌਂਪਿਆ ਹੈ। ਇਸ ਨਵੇਂ ਅੰਦਾਜ਼ ਵਿੱਚ ਗਾਏ ਗਏ ਗੀਤ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਦਰਸ਼ਕਾਂ ਵੱਲੋਂ ਸਵੀਕਾਰ ਕੀਤਾ ਗਿਆ ਹੈ।

3 ਯਾਰ ਬੋਲਦਾ:


ਗੀਤ ‘ਯਾਰ ਬੋਲਦਾ’ ਮੁੱਖ ਰੂਪ ਵਿੱਚ ਇੱਕ ਨਾਮੀਂ ਗਾਇਕ ਸੁਰਜੀਤ ਬਿੰਦਰਖੀਆ ਦੁਆਰਾ ਗਾਇਆ ਗਿਆ ਸੀ। ਉਹਨਾਂ ਦੇ ਪੁੱਤਰ ਗਿਤਾਜ਼ ਬਿੰਦਰਖੀਆ ਨੇ ਆਪਣੇ ਪਿਤਾ ਦੇ ਇਸ ਗਾਣੇ ਨੂੰ ਇਕ ਵਾਰ ਫਿਰ ਤੋਂ ਆਪਣੇ ਅੰਦਾਜ਼ ਵਿੱਚ ਗਾਇਆ ਹੈ। ਉਸ ਵੱਲੋਂ ਇਹ ਗੀਤ ਆਪਣੇ ਪਿਤਾ ਦੀ ਯਾਦ ਅਤੇ ਮੁੜ ਤੋਂ ਓਹਨਾਂ ਦੇ ਇਸ ਗੀਤ ਨੂੰ ਇੱਕ ਨਵਾਂ ਹੁਲਾਰਾ ਦੇਣ ਦੀ ਕੋਸ਼ਿਸ਼ ਸੀ।

4 ਬੰਬੀਹਾ ਬੋਲੇ:


ਸ਼ਮਸ਼ੇਰ ਚੀਨਾ ਅਤੇ ਯਾਰ ਸ਼ਿੰਦਾ ਵੱਲੋਂ ਗਾਏ ਗਏ ਗੀਤ ਬੰਬੀਹਾ ਬੋਲੇ ਨੂੰ ਅੰਮ੍ਰਿਤ ਮਾਨ ਅਤੇ ਸਿੱਧੂ ਮੂਸੇਵਾਲਾ ਨੇ ਅੱਜ ਦੇ ਦਰਸ਼ਕਾਂ ਵੱਜੋਂ ਪਸੰਦ ਸੰਗੀਤ ਦੇ ਵਾਂਗੂੰ ਢਾਲ ਕੇ ਉਹਨਾਂ ਅੱਗੇ ਪੇਸ਼ ਕੀਤਾ। ਇਸ ਗੀਤ ਨੂੰ ਸਰੋਤਿਆਂ ਨੇ ਬਹੁਤ ਹੀ ਘੱਟ ਸਮੇਂ ਵਿੱਚ ਆਪਣਾ ਚਹੇਤਾ ਬਣਾ ਲਿਆ ਸੀ।

5 ਰੱਬਾ:


ਰਾਹਤ ਫਤਿਹ ਅਲੀ ਖਾਨ ਵੱਲੋਂ ਟਾਈਗਰ ਫਿਲਮ ਵਿਚ ਗਾਏ ਗਏ ਗੀਤ ਰੱਬਾ ਨੂੰ ਲੋਕਾਂ ਨੇ ਬਹੁਤ ਹੀ ਪਿਆਰ ਦਿੱਤਾ ਸੀ। ਇਹ ਗੀਤ ਅਸਲ ਵਿੱਚ ਇਕ ਪਾਕਿਸਤਾਨੀ ਗਾਇਕ ਸੋਹਿਲ ਸ਼ਹਿਜ਼ਾਦ ਵੱਲੋਂ ਗਾਏ ਗਏ ਗੀਤ ਨੈਣਾ ਤੋਂ ਬਾਅਦ ਉਸਤਾਦ ਰਾਹਤ ਫਤਿਹ ਅਲੀ ਖਾਨ ਵੱਲੋਂ ਆਪਣੇ ਅੰਦਾਜ਼ ਵਿਚ ਗਾਇਆ ਗਿਆ ਹੈ। ਦੋਨੋਂ ਹੀ ਗਾਣੇ ਇਕ ਦੂਜੇ ਨਾਲ ਮੇਲ ਖਾਂਦੇ ਹੋਣ ਤੋਂ ਬਾਅਦ ਵੀ ਸਰੋਤਿਆਂ ਵੱਲੋਂ ਬਹੁਤ ਪਸੰਦ ਕੀਤੇ ਗਏ ਹਨ।

ਹੋਰ ਅਜਿਹੀ ਸਮਗਰੀ ਲਈ ਸਾਡੀ ਵੈਬਸਾਈਟ ਵੇਖੋ। ਨਾਲ ਹੀ, ਨਵੀਨਤਮ ਰੁਝਾਨਾਂ ਅਤੇ ਇਨਫੋਟੇਨਮੈਂਟਸ ਨਾਲ ਅਪਡੇਟ ਰਹਿਣ ਲਈ ਸੋਸ਼ਲ ਮੀਡੀਆ ‘ਤੇ ਸਾਡੇ ਨਾਲ ਜੁੜਨਾ ਨਾ ਭੁੱਲੋ।

Liked this? Share with others
Leave a Comment
Share