ਕਰੋਨਾ ਪੀੜਤਾਂ ਦੇ ਵਧਦੇ ਅੰਕਾਂ ਨੂੰ ਨਜਿੱਠਣ ਲਈ ਪੰਜਾਬ ਵਿੱਚ ਹੋਇਆ ਇੱਕ ਵੱਡਾ ਐਲਾਨ

ਕੋਰੋਨਾ ਮਹਾਂਮਾਰੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਵਿਦੇਸ਼ੀ ਪੰਜਾਬੀਆਂ ਨੇ ਇਸ ਨਾਲ ਨਜਿੱਠਣ ਵਿਚ ਆਪਣਾ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਸੰਤ ਬਲਵੀਰ ਸਿੰਘ ਸੀਚੇਵਾਲ ਨੇ ਸ਼ਨੀਵਾਰ ਨੂੰ ਵਿਦੇਸ਼ ਵਿਚ ਰਹਿੰਦੇ ਪੰਜਾਬੀਆਂ ਨਾਲ ਆਨਲਾਈਨ ਗੱਲ ਬਾਤ ਕੀਤੀ ਤੇ ਇਸੇ ਦੌਰਾਨ ਦੁਬਈ ਦੇ ਕਾਰੋਬਾਰੀ ਐਸ. ਪੀ.ਸਿੰਘ ਓਬਰਾਏ ਨੇ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਆਕਸੀਜਨ ਪਲਾਂਟ ਲਗਾਉਣ ਦਾ ਐਲਾਨ ਕੀਤਾ ਹੈ।

ਇਸ ਸਮੇਂ ਦੌਰਾਨ ਇਹ ਵਿਚਾਰ ਵਟਾਂਦਰਾ ਹੋਇਆ ਕਿ ਕਰੋਨਾ ਨਾਲ ਨਜਿੱਠਣ ਲਈ, ਇਕ ਦੂਜੇ ਦਾ ਸਮਰਥਨ ਕਰਨਾ ਜ਼ਰੂਰੀ ਹੈ।ਮੀਟਿੰਗ ਵਿੱਚ ਕਿਹਾ ਗਿਆ ਕਿ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਪਿੰਡਾਂ ਦੇ ਪੱਧਰ ਤੋਂ ਪ੍ਰਬੰਧ ਸ਼ੁਰੂ ਕੀਤੇ ਜਾਣੇ ਚਾਹੀਦੇ ਹਨ। ਸੰਤ ਸੀਚੇਵਾਲ ਨੇ ਵੈਕਸੀਨ ਨੂੰ ਸੁਰੱਖਿਅਤ ਦਸਦਿਆਂ ਕਿਹਾ ਕਿ ਹਸਪਤਾਲ ਓਦੋਂ ਹੀ ਜਾਣਾ ਚਾਹੀਦਾ ਹੈ ਜਦੋਂ ਕਰੋਨਾ ਲੈਵਲ-3 ਤੇ ਪਹੁੰਚ ਗਿਆ ਹੋਵੇ।

ਆਨਲਾਈਨ ਮੀਟਿੰਗ ਵਿੱਚ ਦੁਬਈ ਤੋਂ ਐਸ.ਪੀ.ਸਿੰਘ ਓਬਰਾਏ, ਅਮਰੀਕਾ ਤੋਂ ਮਲਕੀਤ ਸਿੰਘ ਬੋਪਾਰਾਏ,ਯੂਕੇ ਤੋਂ ਰਣਜੀਤ ਸਿੰਘ ਜਵੰਦਾ,ਅਜੈਬ ਸਿੰਘ ਗਰਚਾ, ਨਰਿੰਦਰ ਸਿੰਘ ਪੱਡਾ, ਜਸਵਿੰਦਰ ਸਿੰਘ,ਕਨੈਡਾ ਤੋਂ ਮਨਜੀਤ ਸਿੰਘ ਮਠਾਧੁ, ਮੁਕੁਲ ਸ਼ਰਮਾ, ਆਸਟਰੇਲੀਆ ਤੋਂ ਸੁਖਜਿੰਦਰ ਸਿੰਘ, ਮਨਿੰਦਰ ਸਿੰਘ, ਪ੍ਰਭਜੋਤ ਸਿੰਘ, ਮਨੀਲਾ ਤੋਂ ਹਰਦੀਪ ਸਿੰਘ, ਕੈਲੀ, ਸ਼ਿਬੂ, ਇਟਲੀ ਤੋਂ ਮਨਦੀਪ ਕੌਰ, ਗੁਰਮੁਖ ਸਿੰਘ ਅਤੇ ਹੋਰ ਪ੍ਰਵਾਸੀ ਪੰਜਾਬੀਆਂ ਨੇ ਸ਼ਮੂਲੀਅਤ ਕੀਤੀ ਅਤੇ ਹਰ ਸਹਾਇਤਾ ਦਾ ਭਰੋਸਾ ਦਿੱਤਾ।ਇਸ ਮੌਕੇ ਸੰਤ ਸੁਖਜੀਤ ਸਿੰਘ ਸੀਚੇਵਾਲ, ਸੁਰਜੀਤ ਸਿੰਘ ਸ਼ੰਟੀ,ਵਾਈਸ ਪ੍ਰਿੰਸੀਪਲ ਕੁਲਵਿੰਦਰ ਸਿੰਘ ,ਸਰਪੰਚ ਤੇਜਿੰਦਰ ਸਿੰਘ, ਗੁਰਵਿੰਦਰ ਸਿੰਘ ਬੋਪਾਰਾਏ ਅਤੇ ਗਤਕਾ ਕੋਚ ਗੁਰਵਿੰਦਰ ਕੌਰ ਹਾਜ਼ਰ ਸਨ।

Liked this? Share with others

Leave a Reply

Your email address will not be published. Required fields are marked *