ਪੰਜਾਬੀ ਗਾਇਕ ਦਿਲਜਾਨ ਦੀ ਸੜਕ ਹਾਦਸੇ ਵਿੱਚ ਹੋਈ ਮੌਤ

30 ਮਾਰਚ 2021 ਦਿਨ ਸੋਮਵਾਰ ਨੂੰ ਸਾਡੀ ਪੰਜਾਬੀ ਇੰਡਸਟਰੀ ਦੇ ਇਕ ਕਲਾਕਾਰ ਦਿਲਜਾਨ ਇਸ ਜੱਗ ਨੂੰ ਹਮੇਸ਼ਾ ਲਈ ਛੱਡ ਕੇ ਚਲੇ ਗਏ ਹਨ। ਇਹ ਘਟਨਾ ਓਹਨਾ ਦੇ ਪਰਿਵਾਰ ਅਤੇ ਪੰਜਾਬੀ ਇੰਡਸਟਰੀ ਲਈ ਬਹੁਤ ਹੀ ਦੁਖਦਾਈ ਹੈ।

ਦਿਲਜਾਨ ਦਾ ਜਨਮ 30 ਜੁਲਾਈ 1989 ਨੂੰ ਪੰਜਾਬ ਦੇ ਕਰਤਾਰਪੁਰ ਵਿੱਚ ਹੋਇਆ ਸੀ। ਉਹ ਇਕ ਮੱਧ ਵਰਗੀ ਸਿੱਖ ਪਰਿਵਾਰ ਨਾਲ ਸਬੰਧਤ ਸੀ। ਦਿਲਜਾਨ ਦਾ ਹਮੇਸ਼ਾ ਹੀ ਗਾਇਨ ਉਦਯੋਗ ਵਿਚ ਆਪਣਾ ਕਰੀਅਰ ਬਣਾਉਣ ਦਾ ਸੁਪਨਾ ਰਿਹਾ ਸੀ।ਉਸਨੇ ਮੁਢਲੀ ਵਿਦਿਆ ਆਪਣੇ ਪਿਤਾ ਮਦਨ ਮਦਰ ਤੋਂ ਪ੍ਰਾਪਤ ਕੀਤੀ। ਉਸਨੇ ਆਪਣੀ ਸਕੂਲ ਦੀ ਪੜ੍ਹਾਈ ਕਰਤਾਰਪੁਰ ਦੇ ਡੀ.ਏ.ਵੀ ਹਾਈ ਸਕੂਲ ਤੋਂ ਕੀਤੀ, ਜਿਸ ਤੋਂ ਬਾਅਦ ਉਸਨੇ ਡੀ.ਏ.ਵੀ ਕਾਲਜ, ਜਲੰਧਰ ਤੋਂ ਬੈਚਲਰ ਆਫ਼ ਆਰਟਸ ਵਿੱਚ ਗ੍ਰੈਜੂਏਸ਼ਨ ਪੂਰੀ ਕੀਤੀ। ਦਿਲਜਾਨ ਨੇ ਆਪਣੀ ਯਾਤਰਾ ਦੀ ਸ਼ੁਰੂਆਤ ਟੈਲੀਵਿਜ਼ਨ ਦੇ ਰਿਐਲਿਟੀ ਸ਼ੋਅ ਆਵਾਜ਼ ਪੰਜਾਬ ਦੀ ਨਾਲ ਕੀਤੀ।ਐਮ.ਐਚ 1 ਚੈਨਲ ਦੇ ਇਸ ਰਿਐਲਿਟੀ ਸ਼ੋਅ ਵਿਚ ਉਸ ਨੂੰ ਰਨਰ-ਅਪ ਚੁਣਿਆ ਗਿਆ ਸੀ। ਸ਼ੋਅ ਨੇ ਉਸਨੂੰ ਇੰਡਸਟਰੀ ਵਿੱਚ ਬਹੁਤ ਪ੍ਰਸਿੱਧੀ ਪ੍ਰਾਪਤ ਕਰਵਾਈਅਤੇ ਇਸ ਤੋਂ ਬਾਅਦ ਉਸਨੂੰ ਸੁਰਕਸ਼ੇਤਰ ਸਮੇਤ ਕਈ ਟੈਲੀਵਿਜ਼ਨ ਸ਼ੋਅ ਵਿੱਚ ਇੱਕ ਪ੍ਰਤੀਯੋਗੀ ਦੇ ਰੂਪ ਵਿੱਚ ਵੇਖਿਆ ਗਿਆ। ਗਾਇਕ ਨੂੰ ਆਪਣੀ ਅਦਾਕਾਰੀ ਲਈ ਕਾਫ਼ੀ ਪ੍ਰਸ਼ੰਸਾ ਮਿਲੀ ਅਤੇ ਬਾਅਦ ਵਿੱਚ ਬਹੁਤ ਸਾਰੇ ਪੰਜਾਬੀ ਗਾਣੇ ਗਾਏ।

ਦਿਲਜਾਨ ਨੇ ਅੱਧਾ ਪਿੰਡ, ਯਾਰਾਂ ਦੀ ਗਲ, ਸ਼ੂੰ ਕਰਕੇ, ਹਰ ਪਲ, ਫਸਟ ਲਵ ਆਦਿ ਵਰਗੇ ਗੀਤ ਗਾਇਆ ਹੈ। ਦਿਲਜਾਨ ਆਪਣੇ ਗੀਤ ਸਾਈ ਕੇ ਦੀਵਾਨੇ ਦੀ ਵਜ੍ਹਾ ਨਾਲ ਸੁਰਖੀਆਂ ਵਿੱਚ ਰਿਹਾ ਸੀ। ਦਿਲਜਾਨ ਦੀ 30 ਮਾਰਚ 2021 ਨੂੰ ਸਵੇਰੇ 4 ਵਜੇ ਦੇ ਕਰੀਬ ਅੰਮ੍ਰਿਤਸਰ ਨੇੜੇ ਜੰਡਿਆਲਾ ਗੁਰੂ ਵਿੱਚ ਹੋਏ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਹ ਅੰਮ੍ਰਿਤਸਰ ਤੋਂ ਕਰਤਾਰਪੁਰ ਜਾ ਰਿਹਾ ਸੀ ਤਾਂ ਉਸਦੀ ਗੱਡੀ ਹਾਦਸੇ ਵਿੱਚ ਲੱਗੀ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਨਿਊਜ਼ ਮੀਡੀਆ ਦੇ ਅਨੁਸਾਰ ਉਸਦਾ ਵਾਹਨ ਸੜਕ ਕਿਨਾਰੇ ਖੜੇ ਟਰੱਕ ਨਾਲ ਟਕਰਾ ਗਿਆ। ਉਸਨੂੰ ਤੁਰੰਤ ਨੇੜਲੇ ਨਿੱਜੀ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਦਿਲਜਾਨ ਦਾ ਨਵਾਂ ਗਾਣਾ ‘ਤੇਰੇ ਵਰਗੇ 2’ 2 ਅਪ੍ਰੈਲ ਨੂੰ ਰਿਲੀਜ਼ ਹੋਣਾ ਸੀ। ਉਹ ਇਸ ਗਾਣੇ ਨੂੰ ਲੈ ਕੇ ਬਹੁਤ ਉਤਸ਼ਾਹਿਤ ਸੀ। ਪਰ ਗੀਤ ਜਾਰੀ ਹੋਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ।

Liked this? Share with others
Leave a Comment
Share