ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਕਰੇਗੀ ਅੰਤਰਰਾਸ਼ਟਰੀ ਪੱਧਰ ਤੇ ਪੰਜਾਬ ਦੀ ਨੁਮਾਇੰਦਗੀ

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਅੱਜ ਕੱਲ੍ਹ ਬੁਲੰਦੀਆਂ ਛੂਹ ਰਹੀ ਹੈ।ਉਸ ਨੇ ਪੰਜਾਬੀ ਇੰਡਸਟਰੀ ਵਿੱਚ ਆਪਣੀ ਸ਼ੁਰੂਆਤ ਟਿਕਟੋਕ ਵੀਡੀਓਜ਼ ਤੋਂ ਮਿਲੀ ਪ੍ਰਸਿੱਧੀ ਕਰਕੇ ਕੀਤੀ। ਇਸ ਤੋਂ ਬਾਅਦ ਉਸ ਨੇ ਕਈ ਗਾਣੇ ਜਿਵੇਂ ਪਟਾਕੇ, ਬਿੱਲੀ ਅੱਖ, ਜਾਨੀ ਤੇਰਾ ਨਾਂ, ਆਦਿ ਕੀਤੀ ਜੋ ਕਿ ਸਰੋਤਿਆਂ ਨੇ ਬਹੁਤ ਪਸੰਦ ਕੀਤੇ। ਸੁਨੰਦਾ ਨੇ ਹਾਲ ਹੀ ਵਿੱਚ ਬਾਲੀਵੁੱਡ ਅਦਾਕਾਰ ਨਾਵਾਜ਼ੂਦਦੀਨ ਸਿੱਦਕੀ ਨਾਲ ‘ ਬਾਰਿਸ਼ ਕੀ ਜਾਏ ‘ ਗਾਣੇ ਵਿੱਚ ਵੀ ਅਭਿਨੈ ਕੀਤਾ ਹੈ ਜੋ ਕਿ ਜਾਨੀ ਦੁਆਰਾ ਲਿਖਿਆ ਗਿਆ ਸੀ। ਇਸ ਗਾਣਾ ਵੀ ਉਸ ਦੇ ਪਿਛਲੇ ਗਾਣਿਆਂ ਵਾਂਗ ਬਹੁਤ ਮਸ਼ਹੂਰ ਹੋਇਆ ਹੈ।

ਹਾਲ ਹੀ ਵਿੱਚ ਉਸ ਨੇ ਆਪਣੇ ਤਰੱਕੀ ਦੇ ਸਿਤਾਰਿਆਂ ਵਿੱਚ ਇੱਕ ਹੋਰ ਸਿਤਾਰਾ ਜੜ ਲਿਆ ਹੈ। ਬੀਤੇ ਦਿਨੀਂ ਉਸ ਨੇ ਆਪਣੇ ਇੰਸਟਾਗ੍ਰਾਮ ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਹਨਾਂ ਤੋਂ ਇਹ ਸਾਫ ਜ਼ਾਹਿਰ ਹੁੰਦਾ ਹੈ ਕਿ ਉਹ ਆਪਣੇ ਕੰਮ ਵਿੱਚ ਅੱਗੇ ਹੀ ਅੱਗੇ ਵੱਧਦੀ ਜਾ ਰਹੀ ਹੈ। ਉਸ ਵੱਲੋਂ ਪੋਸਟ ਕੀਤੀਆਂ ਤਸਵੀਰਾਂ ਵਿੱਚ ਉਸ ਵੱਲੋਂ ਅੰਤਰਾਸ਼ਟਰੀ ਪੱਧਰ ਉੱਤੇ ਡੋਲਚੀ ਗਾਬਾਣਾ ਦੇ ਅੰਤਰਰਾਸ਼ਟਰੀ ਸ਼ੋਅ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨ ਬਾਰੇ ਜਾਣਕਾਰੀ ਦਿੱਤੀ ਹੈ। ਇਹ ਅੰਤਰਰਾਸ਼ਟਰੀ ਸ਼ੋਅ ਮਿਲਾਨ, ਇਟਲੀ ਵਿੱਚ ਆਯੋਜਿਤ ਸੀ।

Liked this? Share with others

Leave a Reply

Your email address will not be published. Required fields are marked *