ਰਣਜੀਤ ਬਾਵਾ ਨੇ ਆਪਣੇ ਭਵਿੱਖ ਦੇ ਪ੍ਰੋਜੈਕਟ ਬਾਰੇ ਕੀਤਾ ਐਲਾਨ

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ ਅਤੇ ਟਵਿੱਟਰ ਤੇ ਇੱਕ ਵੱਡਾ ਐਲਾਨ ਕੀਤਾ ਹੈ। ਉਸ ਨੇ ਇਹਨਾਂ ਦੋਨਾਂ ਸੋਸ਼ਲ ਮੀਡੀਆ ਅਕਾਊਂਟਸ ਤੇ ਆਪਣੀ ਨਵੀਂ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਹੈ। ਇਸ ਫ਼ਿਲਮ ਦਾ ਨਾਮ ‘ ਲੈਬੰਰ ਗਿੰਨੀ’ ਹੈ ਜੋ ਕਿ ਇਸ਼ਾਨ ਚੋਪੜਾ ਦੁਆਰਾ ਲਿਖੀ ਅਤੇ ਨਿਰਦੇਸ਼ਣ ਕੀਤੀ ਗਈ ਹੈ। ਇਸ ਫ਼ਿਲਮ ਦੇ ਮੁੱਖ ਪਾਤਰ ਰਣਜੀਤ ਬਾਵਾ ਖੁਦ ਰਹਿਣਗੇ ਤੇ ਇਸ ਨੂੰ ਓਮ.ਜੀ ਪ੍ਰੋਡੂਕਸ਼ਨ ਅਤੇ ਹੈਂਗਬੋਇਸ ਸਟੂਡੀਓਸ ਦੇ ਅਧੀਨ ਰਿਲੀਜ਼ ਹੋਵੇਗੀ।

ਇਸ ਫ਼ਿਲਮ ਨੂੰ ਸ਼ਬੀਲ ਸ਼ਮਸ਼ੇਰ ਸਿੰਘ, ਜੱਸ ਧੰਮੀ ਅਤੇ ਆਸ਼ੀ ਮੁਨੀਸ਼ ਸਾਹਨੀ ਦੁਆਰਾ ਪ੍ਰੋਡਿਊਸ ਕੀਤੀ ਗਈ ਹੈ।ਇਸ ਫ਼ਿਲਮ ਦੀ ਕਹਾਣੀ ਸੁਖਜੀਤ ਜੈਤੋ ਦੇ ਦਿਮਾਗ ਦੀ ਉਪਜ ਹੈ ਤੇ ਇਸ ਦਾ ਪੋਸਟਰ ਜੋ ਰਿਲੀਜ਼ ਕੀਤਾ ਗਿਆ ਹੈ ਉਹ ਟੀਵਿੰਸ ਐੱਮ ਮੀਡਿਆ ਦੁਆਰਾ ਬਣਾਇਆ ਗਿਆ ਹੈ। ਰਣਜੀਤ ਬਾਵਾ ਨੇ ਇਹ ਪੋਸਟਰ ਰਿਲੀਜ਼ ਕਰਦਿਆਂ ਇਹ ਵੀ ਦੱਸਿਆ ਕਿ ਇਸ ਫ਼ਿਲਮ ਦੀ ਸ਼ੂਟਿੰਗ ਛੇਤੀ ਸ਼ੁਰੂ ਹੋਣ ਵਾਲੀ ਹੈ।

Liked this? Share with others

Leave a Reply

Your email address will not be published. Required fields are marked *